| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ajaaṫ⒤. 1. ਜੋ ਜਨਮਿਆ ਨਹੀਂ, ਨੀਵੀਂ ਜਾਤ। 2. ਸੁਤੰਤਰ, ਆਜ਼ਾਦ। 3. ਜਾਤ ਰਹਿਤ। 1. low caste; no caste. 2. independent, free from caste restrictions. 3. casteless. ਉਦਾਹਰਨਾ:
 1.  ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ Raga Vadhans 4, Chhant 4, 3:5 (P: 575).
 2.  ਜੋ ਲਉਡਾ ਪ੍ਰਭਿ ਕੀਆ ਅਜਾਤਿ ॥ Raga Aaasaa 5, 21, 3:1 (P: 376).
 3.  ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ Raga Sorath 1, 6, 1:2 (P: 597).
 | 
 
 | SGGS Gurmukhi-English Dictionary |  | 1. of low caste. 2. of no caste, free from caste restrictions or social status. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. “ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ.” (ਗ੍ਯਾਨ) 2. ਨੀਚ ਜਾਤਿ ਵਾਲਾ. ਨੀਚ. “ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ.” (ਵਡ ਛੰਤ ਮਃ ੪) 3. ਫ਼ਾ. [آزاد] ਆਜ਼ਾਦ. ਬੰਧਨ ਰਹਿਤ. ਸ੍ਵਤੰਤ੍ਰ. “ਜੋ ਲਉਡਾ ਪ੍ਰਭਿ ਕੀਆ ਅਜਾਤਿ.” (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |