Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aṫʰaarėh. ਅਠਾਰਾਂ। eighteen. ਉਦਾਹਰਨ: ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥ Raga Sireeraag 4, Vaar 21, Salok, 3, 2:2 (P: 91).
|
| SGGS Gurmukhi-English Dictionary |
eighteen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਅਸ਼੍ਟਾਦਸ਼. ਅੱਠ ਅਤੇ ਦਸ਼. ਅਠਾਰਾਂ। 2. ਭਾਵ- ਅਠਾਰਾਂ ਪੁਰਾਣ. ਦੇਖੋ- ਪੁਰਾਣ। 3. ਭਾਵ- ਅਠਾਰਾਂ ਕੁਲ ਸੱਪਾਂ ਦੇ. “ਤਿਨ ਕਰਿ ਜਗ ਅਠਾਰਹ ਘਾਏ.” (ਪ੍ਰਭਾ ਅ: ਮਃ ੧) ਸੱਪਾਂ ਦੇ ਅੱਠ ਅਤੇ ਅਠਾਰਹ ਕੁਲ ਗ੍ਰੰਥਾਂ ਵਿੱਚ ਦੇਖੀਦੇ ਹਨ. ਅੱਠਕੁਲ ਅਸ਼੍ਟ ਕੁਲ ਅਤੇ ਨਾਗਕੁਲ ਸ਼ਬਦ ਵਿੱਚ ਲਿਖੇ ਹਨ. ਉਨ੍ਹਾਂ ਨਾਲ ਦਸ ਹੋਰ ਮਿਲਾਉਣ ਤੋਂ ਅਠਾਰਹ ਕੁਲ ਹੁੰਦੇ ਹਨ. ਦਸ਼ ਕੁਲ ਇਹ ਹਨ:- ਸੁਬੁੱਧਿ, ਨੰਦਸਾਰਿ, ਪ੍ਰਿਥੁਸ਼੍ਰਵਾ, ਤਕ੍ਸ਼ਕ, ਅਸ਼੍ਵਤਰ, ਹੇਮਮਾਲਿਨ੍, ਨਰੇਂਦ੍ਵ, ਵਜ੍ਰਦ੍ਰਿਸ਼੍ਟਿ, ਵ੍ਰਿਸ਼ ਅਤੇ ਕੁਲੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|