Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰu-aaree. ਖਵਾਰ, ਖਜਲ, ਪ੍ਰੇਸ਼ਾਨ, ਹੈਰਾਨ। distressed, bothered, ruined, tormented, disgraced, humiliated. ਉਦਾਹਰਨ: ਬਿਨੁ ਜਗਦੀਸ ਭਜੇ ਨਿਤ ਖੁਆਰੀ ॥ (ਖਜਲ, ਪਰੇਸ਼ਾਨ). Raga Gaurhee 1, Asatpadee 10, 3:3 (P: 225). ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ (ਖਰਾਬੀ). Raga Aaasaa 5, Chhant 11, 3:5 (P: 460). ਹਰਿ ਬਿਸਰਤ ਸਦਾ ਖੁਆਰੀ ॥ (ਜ਼ਿਲਤ, ਬੇਪਤੀ). Raga Todee 5, 2, 1:1 (P: 712). ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀ ਰਹਿਣਾ ॥ (ਖੁਆਰ ਹੋਣ ਵਾਲੀ ਕਰਤੂਤ). Raga Malaar 1, 1, 1:2 (P: 1254).
|
SGGS Gurmukhi-English Dictionary |
wasted effort, being sunjected to a state of needless inconvenience/distess or to fruitless wandering or effort; distress, botheration, stae of being tormented.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. degradation, insult; wretchedness, distress; needless or fruitless wandering / effort or inconvenience.
|
Mahan Kosh Encyclopedia |
ਨਾਮ/n. ਯੁਗ. ਜੋੜਾ. ਦੋ ਵਸਤੂਆਂ ਦਾ ਮੇਲ. ਯੁਗਮ (ਦੋ) ਲਈ ਭੀ ਜੁਗ ਸ਼ਬਦ ਵਰਤਿਆ ਹੈ, ਜਿਵੇਂ- ‘ਸ੍ਰੁਤ ਮੈਲ ਤੇ ਦੈਤ ਰਚੇ ਜੁਗ ਤਾ.” (ਚੰਡੀ ੧) ਕੰਨ ਦੀ ਮੈਲ ਤੋਂ ਦੋ ਦੈਤ। (ਮਧੁ ਕੈਟਭ) ਉਸ ਨੇ ਰਚੇ. ਦੇਖੋ- ਤਾ ੫। 2. ਜਗਤ. “ਜੁਗ ਮਹਿ ਰਾਮ ਨਾਮ ਨਿਸਤਾਰਾ.” (ਸੂਹੀ ਛੰਤ ਮਃ ੩) “ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) 3. ਸਤਯੁਗ ਆਦਿ ਯੁਗ. “ਸਤਜੁਗ ਤ੍ਰੇਤਾ ਦੁਆਪਰ ਭਣੀਐ.” (ਆਸਾ ਮਃ ੫) ਦੇਖੋ- ਯੁਗ। 4. ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। 5. ਵਿ. ਯੁਕ੍ਤ. ਜੁੜਿਆ ਹੋਇਆ. “ਤੂ ਆਪੇ ਹੀ ਜੁਗਜੋਗੀਆ.” (ਮਃ ੪ ਵਾਰ ਕਾਨ) ਯੁਕ੍ਤਯੋਗੀ. ਦੇਖੋ- ਯੁੰਜਾਨਯੋਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|