Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jug. 1. ਸਮੇਂ ਦੀ ਇਕ ਵਡੀ ਇਕਾਈ, ਸਮਾਂ। 2. ਜ਼ਮਾਨਾ, ਸੰਸਾਰ। 3. ਜੋਗ, ਜੁੜਨ ਵਾਲਾ, ਇਥੇ ਜੁੜਿਆ ਹੋਇਆ। 4. ਜੋੜਾ, ਦੋ। 1. age. 2. age, world. 3. Yog, asceticism. 4. both. ਉਦਾਹਰਨਾ: 1. ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru Nanak Dev, 7:1 (P: 2). ਇਸ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ (ਸਮੇਂ ਵਿਚ). Raga Aaasaa 3, 37, 2:1 (P: 430). 2. ਰਾਜ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ Raga Gaurhee 5, 131, 4:1 (P: 207). ਯਾ ਜੁਗ ਮਹਿ ਏਕਹਿ ਕਉ ਆਇਆ ॥ (ਸਮੇਂ/ਜਨਮ ਵਿਚ). Raga Gaurhee 5, Baavan Akhree, 6:1 (P: 251). ਕਨਿਕ ਕਾਮਿਨੀ ਜੁਗ ਬਿਉਹਾਰ ॥ (ਸੰਸਾਰ, ਜਗਤ). Raga Gaurhee, Kabir, Thitee, 6:2 (P: 343). ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥ (ਸੰਸਾਰ). Raga Goojree 3, 5, 1:1 (P: 490). ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥ (ਜਗਤ, ਸੰਸਾਰ ਵਿਚ). Raga Soohee 5, Asatpadee 3, 3:1 (P: 760). 3. ਤੂ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ (ਜੋਗੀਆਂ ਦੇ ਜੋਗ). Raga Kaanrhaa 4, Vaar 1:1 (P: 1313). 4. ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥ (ਦੋਵੇਂ ਹੱਥ ਜੋੜ ਕੇ). Sava-eeay of Guru Ramdas, Kal-Sahaar, 3:2 (P: 1399).
|
SGGS Gurmukhi-English Dictionary |
wasted effort, being sunjected to a state of needless inconvenience/distess or to fruitless wandering or effort; distress, botheration, stae of being tormented.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. age, period, epoch, times.
|
Mahan Kosh Encyclopedia |
ਨਾਮ/n. ਯੁਗ. ਜੋੜਾ. ਦੋ ਵਸਤੂਆਂ ਦਾ ਮੇਲ. ਯੁਗਮ (ਦੋ) ਲਈ ਭੀ ਜੁਗ ਸ਼ਬਦ ਵਰਤਿਆ ਹੈ, ਜਿਵੇਂ- ‘ਸ੍ਰੁਤ ਮੈਲ ਤੇ ਦੈਤ ਰਚੇ ਜੁਗ ਤਾ.” (ਚੰਡੀ ੧) ਕੰਨ ਦੀ ਮੈਲ ਤੋਂ ਦੋ ਦੈਤ। (ਮਧੁ ਕੈਟਭ) ਉਸ ਨੇ ਰਚੇ. ਦੇਖੋ- ਤਾ ੫। 2. ਜਗਤ. “ਜੁਗ ਮਹਿ ਰਾਮ ਨਾਮ ਨਿਸਤਾਰਾ.” (ਸੂਹੀ ਛੰਤ ਮਃ ੩) “ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) 3. ਸਤਯੁਗ ਆਦਿ ਯੁਗ. “ਸਤਜੁਗ ਤ੍ਰੇਤਾ ਦੁਆਪਰ ਭਣੀਐ.” (ਆਸਾ ਮਃ ੫) ਦੇਖੋ- ਯੁਗ। 4. ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। 5. ਵਿ. ਯੁਕ੍ਤ. ਜੁੜਿਆ ਹੋਇਆ. “ਤੂ ਆਪੇ ਹੀ ਜੁਗਜੋਗੀਆ.” (ਮਃ ੪ ਵਾਰ ਕਾਨ) ਯੁਕ੍ਤਯੋਗੀ. ਦੇਖੋ- ਯੁੰਜਾਨਯੋਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|