Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. name of a musical measure or metre.
|
| SGGS Gurmukhi-English Dictionary |
‘Jaijaavantee’ is the name of a Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. name of a musical measure or metre.
|
| Mahan Kosh Encyclopedia | |
ਨਾਮ/n. ਜਯਜਯਵੰਤੀ ਅਥਵਾ- ਜਯਜਯੰਤਿ. ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ.{996} ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਨਿਸ਼ਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸ਼ਾਦ ਅਤੇ ਸ਼ੁੱਧ ਗਾਂਧਾਰ ਹੈ. ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸ਼ਭ ਦੀ ਇਸ ਵਿੱਚ ਸੰਗਤਿ ਹੈ. ਰਿਸ਼ਭ ਵਾਦੀ ਅਤੇ ਪੰਚਮ ਸੰਵਾਦੀ ਹੈ. ਆਰੋਹੀ- ਸ਼ ਰ ਗ ਮ ਪ ਧ ਨ ਸ਼. ਅਵਰੋਹੀ- ਸ਼ ਨਾ ਧ ਪ ਮ ਗਾ ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ- ਗ੍ਰੰਥ ਸਾਹਿਬ. Footnotes: {996} ਕਈਆਂ ਨੇ ਰਾਤ ਦਾ ਤੀਜਾ ਪਹਰ ਇਸ ਦੇ ਗਾਉਂਣ ਲਈ ਦੱਸਿਆ ਹੈ।
Mahan Kosh data provided by Bhai Baljinder Singh (RaraSahib Wale);
See https://www.ik13.com
|
|