Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ni-u-lee. ਯੌਗ ਦੀ ਇਕ ਕਿਰਿਆ, ਦੋਵੇਂ ਮੋਢੇ ਨੀਵੇਂ ਕਰ, ਪੇਟ ਦਾ ਵਲ ਕੱਢ ਕੇ ਸਿੱਧਾ ਬੈਠਣਾ ਅਤੇ ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ ਖੱਬੇ, ਹੇਠ ਉਪਰ ਇਸ ਤਰਾਂ ਚਲਾਉਣਾ ਜਿਵੇਂ ਮਟਕੇ ਵਿਚ ਮਧਾਣੀ ਨਾਲ ਦਹੀਂ ਫੇਰੀਦੀ ਹੈ, ਇਸ ਨਾਲ ਅੰਦਰੋਂ ਆਂਦਰਾਂ ਸਾਫ ਹੋ ਜਾਂਦੀਆਂ ਹਨ। one of the exercise of Yoga to clean the intestines. ਉਦਾਹਰਨ: ਨਿਉਲੀ ਕਰਮ ਕਰੈ ਬਹੁ ਆਸਨ ॥ Raga Gaurhee 5, Sukhmanee 3, 2:5 (P: 265).
|
| SGGS Gurmukhi-English Dictionary |
one of the exercise of Yoga to clean the intestines.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਨੌਲਿ. ਨਾਮ/n. ਇੱਕ ਯੋਗਕ੍ਰਿਯਾ, ਜਿਸ ਦਾ ਤਰੀਕਾ ਇਹ ਹੈ- ਦੋਵੇਂ ਕੰਨ੍ਹੇ ਨੀਵੇਂ ਕਰਕੇ ਪਿੱਠ ਦਾ ਵਲ ਕੱਢਕੇ ਸਿੱਧਾ ਬੈਠਣਾ, ਅਤੇ ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ, ਖੱਬੇ, ਹੇਠ ਉੱਪਰ ਇਸ ਤਰਾਂ ਚਲਾਉਣਾ, ਜਿਵੇਂ- ਮਟਕੇ ਵਿੱਚ ਮਧਾਣੀ ਨਾਲ ਦਹੀਂ ਫੇਰੀਦਾ ਹੈ. “ਨਿਉਲੀ ਕਰਮ ਕਰੈ ਬਹੁ ਆਸਨ.” (ਸੁਖਮਨੀ) 2. ਨਿਉਲੇ ਦੀ ਮਦੀਨ. ਨਕੁਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|