Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
‘Bibhaas’ is a variant of Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਵਿਭਾਸ. ਨਾਮ/n. ਚਮਕ. ਪ੍ਰਕਾਸ਼. “ਜਨੁ ਰਾਤਿ ਕੇ ਦੂਰਿ ਬਿਭਾਸ ਦਸੋ ਦਿਸ.” (ਚੰਡੀ ੧) 2. ਸ਼ੋਭਾ। 3. ਇੱਕ ਤੀਰਥ, ਜਿਸ ਦਾ ਨਾਮ ਪ੍ਰਭਾਸ ਭੀ ਹੈ. ਦੇਖੋ- ਸੋਮਨਾਥ। 4. ਇੱਕ ਰਾਗ, ਜੋ ਭੈਰਵ ਠਾਟ ਦਾ ਔੜਵ ਹੈ. ਸ਼ੜਜ ਗਾਂਧਾਰ ਅਤੇ ਪੰਚਮ ਸ਼ੁੱਧ, ਧੈਵਤ ਅਤੇ ਰਿਸ਼ਭ ਕੋਮਲ ਹਨ. ਵਾਦੀ ਧੈਵਤ ਅਤੇ ਗਾਂਧਾਰ ਸੰਵਾਦੀ ਹੈ. ਮੱਧਮ ਅਤੇ ਨਿਸ਼ਾਦ ਵਰਜਿਤ ਹਨ. ਗਾਉਣ ਦਾ ਸਮਾਂ ਅਮ੍ਰਿਤਵੇਲਾ ਹੈ. ਆਰੋਹੀ- ਸ਼ ਰਾ ਗ ਪ ਧਾ ਸ਼. ਅਵਰੋਹੀ- ਸ਼ ਧਾ ਪ ਗ ਰਾ ਸ਼. ਕਈ ਬਿਭਾਸ ਵਿੱਚ ਤੀਵ੍ਰ ਮੱਧਮ ਭੀ ਲਾ ਦਿੰਦੇ ਹਨ. ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਇਹ ਪ੍ਰਭਾਤੀ ਨਾਲ ਮਿਲਕੇ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|