Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. Cis Sutlej region of the Punjab; a region in Central India.
|
| SGGS Gurmukhi-English Dictionary |
‘Maalwaa’ is the name of Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. Cis Sutlej region of the Punjab; a region in Central India.
|
| Mahan Kosh Encyclopedia | |
ਦੇਖੋ- ਮਾਲਵ। 2. ਮਾਲਵਰਾਗ. “ਕਿਦਾਰਾ ਔਰ ਮਾਲਵਾ.” (ਕ੍ਰਿਸਨਾਵ) ਇਸ ਨੂੰ ਮਾਲਵੀ ਭੀ ਆਖਦੇ ਹਨ. ਇਹ ਪੂਰਬੀ ਠਾਟ ਦਾ ਸ਼ਾੜਵ ਸੰਪੂਰਣ ਰਾਗ ਹੈ, ਆਰੋਹੀ ਵਿੱਚ ਨਿਸ਼ਾਦ ਵਰਜਿਤ ਹੈ. ਜੇ ਲਾਇਆ ਜਾਵੇ, ਤਾਂ ਬਹੁਤ ਹੀ ਕੋਮਲ ਹੋਕੇ ਲਗਦਾ ਹੈ. ਸ਼ੜਜ ਗਾਂਧਾਰ ਪੰਚਮ ਨਿਸ਼ਾਦ ਸ਼ੁੱਧ, ਰਿਸ਼ਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਰਿਸ਼ਭ ਵਾਦੀ ਅਤੇ ਧੈਵਤ ਸੰਵਾਦੀ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਆਰੋਹੀ- ਸ਼ ਰਾ ਗ ਮੀ ਪ ਧਾ ਸ਼. ਅਵਰੋਹੀ- ਸ਼ ਨ ਪ ਮੀ ਗ ਰਾ ਸ਼. ਦਸਮਗ੍ਰੰਥ ਵਿੱਚ ਇਸ ਰਾਗ ਦਾ ਨਾਉਂ ਆਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਨਾਲ ਮਿਲਾਕੇ ਲਿਖਿਆਗਿਆ ਹੈ। 3. ਫਿਰੋਜਪੁਰ, ਲੁਦਿਆਨਾ ਅਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਮਾਰੂ ਇਲਾਕਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਰਦਾਨ ਨਾਲ ਸਰਸਬਜ਼ ਕੀਤਾ ਅਤੇ ਜੰਗਲ ਤੋਂ ਮਾਲਵਾ ਨਾਮ ਰੱਖਿਆ. ਇਤਿਹਾਸਾਂ ਵਿੱਚ ਕਥਾ ਹੈ ਕਿ ਜਦ ਦਸ਼ਮੇਸ਼ ਦਮਦਮੇ ਵਿਰਾਜਰਹੇ ਸਨ, ਤਦ ਇੱਕ ਦਿਨ ਉੱਚੇ ਟਿੱਬੇ ਪੁਰ ਖੜੇ ਹੋਕੇ ਫਰਮਾਉਣ ਲੱਗੇ ਕਿ- ਅਹੋ! ਕੇਹੀ ਸੁੰਦਰ ਨਹਿਰ ਚਲਰਹੀ ਹੈ, ਕੈਸੇ ਮਨੋਹਰ ਅੰਬ ਫਲੇ ਹਨ, ਕੇਹੀ ਉੱਤਮ ਕਣਕ ਖੜੀ ਹੈ! ਇਸ ਪੁਰ ਡੱਲੇ ਨੇ ਕਿਹਾ, ਮਹਾਰਾਜ! ਆਪ ਨੂੰ ਭੁਲੇਖਾ ਲੱਗਾ ਹੈ, ਏਥੇ ਇਹ ਵਸਤਾਂ ਕਿੱਥੇ? ਸੂਰਜ ਦੀ ਚਮਕ ਨਾਲ ਰੇਤ ਨਹਿਰ ਭਾਸਦਾ ਹੈ, ਅੱਕ ਅੰਬ ਪ੍ਰਤੀਤ ਹੁੰਦੇ ਹਨ, ਅਰ ਕਾਹੀਂ ਘਾਹ ਕਣਕ ਜੇਹਾ ਦਿਖਾਈਦਿੰਦਾ ਹੈ. ਦਸ਼ਮੇਸ਼ ਨੇ ਬਚਨ ਕੀਤਾ, ਓ ਡੱਲਾ ਝੱਲਾ! ਤੂੰ ਨਹੀਂ ਜਾਣਦਾ ਕਿ ਮੈ ਇਸ ਮੁਲਕ ਨੂੰ “ਮਾਲਵਾ” ਬਣਾਦਿੱਤਾ ਹੈ ਅਰ ਸਭ ਪਦਾਰਥ ਇਸ ਦੇਸ਼ ਨੂੰ ਬਖ਼ਸ਼ੇ ਹਨ? ਇਹ ਉਸ ਵੇਲੇ ਦੀ ਕਥਾ ਹੈ ਜਦ ਕਿਸੇ ਨੂੰ ਨਹਿਰਾਂ ਕੱਢਣ ਦਾ ਸੁਪਨਾ ਭੀ ਨਹੀਂ ਸੀ. ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੇਸ਼ੀਨਗੋਈ ਪੂਰੀ ਹੋਈ ਦੇਖਕੇ ਮਾਲਵਾਵਾਸੀ ਪਰਮਕ੍ਰਿਤਗ੍ਯ ਅਤੇ ਅਚਰਜ ਹੋਰਹੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|