| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Murḋaar⒰. ਲੋਥ ਤੁਲ ਅਵਿਤਰ ਵਸਤ, ਹਰਾਮ। carrion, corpse; illgotten wealth, forbidden, sinful. ਉਦਾਹਰਨ:
 ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ (ਲੋਥ, ਮੁਰਦਾ ਸਰੀਰ). Raga Sireeraag 1, 4, 1:1 (P: 15).
 ਕੂੜੁ ਬੋਲਿ ਮੁਰਦਾਰੁ ਖਾਇ ॥ (ਹਰਾਮ). Raga Maajh 1, Vaar 5, Salok, 1, 1:1 (P: 140).
 ਗੁਰੁਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (ਹਰਾਮ ਦੀ ਕਮਾਈ). Raga Maajh 1, Vaar 7ਸ, 1, 2:2 (P: 141).
 ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ (ਲੋਥ). Raga Aaasaa 1, Vaar 11, Salok, 1, 2:3 (P: 469).
 | 
 
 | SGGS Gurmukhi-English Dictionary |  | corpse-like; ill-gotten wealth, sinful. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਮੁਰਦਾਰ) ਫ਼ਾ. [مُردار] ਲੋਥ. ਸ਼ਵ. ਪ੍ਰਾਣ ਰਹਿਤ ਦੇਹ। 2. ਸ੍ਵਸਤਕਾਰ ਅਤੇ ਸ਼ੂਰਵੀਰਤਾ ਰਹਿਤ. “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ.” (ਵਾਰ ਆਸਾ) ਭੋਹ (ਭੂਸੇ) ਨਾਲ ਭਰੀਆਂ ਲੇਥਾਂ। 3. ਭਾਵ- ਮੁਰਦਾਰ ਤੱਲ ਅਪਵਿਤ੍ਰ ਚੀਜ. ਧਰਮ ਅਨੁਸਾਰ ਨਾ ਖਾਣ ਯੋਗ੍ਯ. ਹਰਾਮ. “ਕੂੜੁ ਬੋਲਿ ਮੁਰਦਾਰੁ ਖਾਇ.” (ਮਃ ੧ ਵਾਰ ਮਾਝ) “ਦੁਨੀਆ ਮੁਰਦਾਰਖੁਰਦਨੀ.” (ਤਿਲੰ ਮਃ ੫) “ਠਗਿ ਖਾਧਾ ਮੁਰਦਾਰੁ.” (ਸ੍ਰੀ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |