| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saᴺṫokʰ. 1. ਸਬਰ, ਰੱਜ, ਤ੍ਰਿਪਤੀ, ਲੋਭ ਦਾ ਤਿਆਗ। 2. ਸ਼ਾਂਤੀ (ਭਾਵ)। 1. contentment. 2. peace, calm, calmness. ਉਦਾਹਰਨਾ:
 1.  ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥ Raga Sireeraag 1, 7, 2:3 (P: 16).
 ਉਦਾਹਰਨ:
 ਬਿਨਾ ਸੰਤੋਖ ਨਹੀ ਕੋਊ ਰਾਜੈ ॥ Raga Gaurhee 5, Sukhmanee 12, 5:5 (P: 279).
 2.  ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥ Raga Jaitsaree 5, Vaar 18:4 (P: 710).
 ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥ (ਸ਼ਾਂਤੀ ਦਾ ਸਰੋਵਰ). Sava-eeay of Guru Ramdas, Kal-Sahaar, 4:3 (P: 1397).
 | 
 
 | SGGS Gurmukhi-English Dictionary |  | contentment. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. contentment, satisfaction, gratification, content; patience. | 
 
 | Mahan Kosh Encyclopedia |  | (ਸੰਤੋਸ) ਸੰ. संतोष- ਸੰਤੋਸ਼. ਨਾਮ/n. ਸਬਰ. ਲੋਭ ਦਾ ਤਿਆਗ. “ਮਨਿ ਸੰਤੋਖੁ ਸਬਦਿ ਗੁਰ ਰਾਜੇ.” (ਰਾਮ ਮਃ ੫) 2. ਪ੍ਰਸੰਨਤਾ. ਆਨੰਦ. “ਕੋਮਲ ਬਾਣੀ ਸਭ ਕਉ ਸੰਤੋਖੈ.” (ਗਉ ਥਿਤੀ ਮਃ ੫) ਦੇਖੋ- ਤੁਸ ੩ ਅਤੇ ਤੋਸ ੩-੪। 3. ਮਾਧਵ ਨਿਦਾਨ ਅਨੁਸਾਰ ਭੋਜਨ ਦੀ ਅਰੁਚਿ (ਭੁੱਖ ਦਾ ਬੰਦ ਹੋਣਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |